About

ਕਵੀਸ਼ਰ ਭਾਈ ਜਰਨੈਲ ਸਿੰਘ ਸਭਰਾ

ਅਮੀਰ ਪੰਜਾਬੀ ਵਿਰਸੇ ਦੇ ਵਿਹੜੇ ਅੰਦਰ ਜਦ ਝਾਤ ਮਾਰੀਏ ਤਾ ਕੁਝ ਸ਼ਖਸ਼ੀਆਤਾ ਐਸੀਆ ਨਜ਼ਰ ਪੈਦੀਆ ਹਨ ਜਿਨਾਂ ਆਪਣੇ ਜੀਵਨ ਦਾ ਹਰ ਪਲ ਪੰਜਾਬੀ ਵਿਰਸੇ ਦੇ ਲੇਖੇ ਲਾ ਦਿੱਤਾ ਹੈ ਇੰਨਾ ਵਿਚੋ ਇਕ ਨੇ ਸੰਸਾਰ ਪ੍ਰਸਿੱਧ ਇੰਨਰਨੈਸਨਲ ਗੋਲਡ ਮੈਡਲਿਸਟ ਕਵੀਸ਼ਰ ਕਵੀਸ਼ਰੀ ਦੇ ਬਾਦਸ਼ਾਹ ਗਿਆਨੀ ਜਰਨੈਲ ਸਿੰਘ ਜੀ ਸਭਰਾਵਾਂ ਵਾਲੇ ਜਿੰਨਾ ਦੀ ਕਵੀਸ਼ਰੀ ਕਲਾ ਨੂੰ ਬਹੁਤ ਵੱਡੀ ਦੇਣ ਹੈ ਜਿਨਾ ਨੇ ਕਵੀਸ਼ਰੀ ਦੇ ਚਮਨ ਨੂੰ ਮਹਿਕਾਂ ਦਿੱਤਾ ਜਿੰਨਾ ਦੀ ਖੁਸ਼ਬੋ ਰਹਿੰਦੀ ਦੁਨੀਆ ਤੱਕ ਆਉਦੀ ਰਹੇਗੀ ਇਸੇ ਚਮਨ ਵਿਚ ਉੱਗਿਆ ਗੁਲਾਬ ਦਾ ਫੁੱਲ ਹੈ ਕਵੀਸ਼ਰ ਗਿਆਨੀ ਅਮਰਜੀਤ ਸਿੰਘ ਸਭਰਾਅ ਜਿੰਨਾ ਦਾ ਜਨਮ ਸਵ:ਕਵੀਸ਼ਰ ਗਿਆਨੀ ਜਰਨੈਲ ਸਿੰਘ ਜੀ ਸਭਰਾਅ ਉਨਾ ਦੇ ਗ੍ਰਹਿ ਮਾਤਾ ਗੁਰਦੇਵ ਕੌਰ ਦੀ ਕੁੱਖੋ 2- 6 – 1978 ਨੂੰ ਹੋਇਆ ਭਾਈ ਅਮਰਜੀਤ ਸਿੰਘ ਮੈਟ੍ਰਿਕ ਪਿੰਡ ਦੇ ਸਰਕਾਰੀ ਸਕੂਲ ਤੋ ਪਾਸ ਕੀਤੀ ਕੁਝ ਸਮਾ ਪੰਜਾਬੀ ਰੰਗ ਮੰਚ ਰਾਹੀ ਸੇਵਾਵਾ ਨਿਭਾਈਆ ਆਪ ਜੀ ਨੂੰ ਕਵੀਤਾਵਾ ਲਿਖਣ ਦਾ ਸ਼ੌਕ ਬਚਪਨ ਤੋ ਸੀ ਬਹੁਤ ਸਾਰੀਆ ਕਵੀਤਾਵਾ ਕਵੀਸ਼ਰੀ ਪ੍ਰਸੰਗ ਕਵੀਸ਼ਰੀ ਖੇਤਰ ਵਿਚ ਆਉਣ ਤੋ ਪਹਿਲਾ ਹੀ ਲਿਖੇ ਇਸ ਪਿਤਾ ਪੁਰਖੀ ਕਿੱਤੇ ਕਵੀਸ਼ਰੀ ਨੂੰ ਆਪਨਾਇਆ ਸੂਰੂਆਤੀ ਦੌਰ ਬਹੁਤ ਸ਼ੰਘਰਸ਼ ਮਈ ਰਿਹਾ ਆਪ ਜੀ ਦੀ ਪਛਾਣ ਕਵੀਸ਼ਰੀ ਕੈਸੇਟ ,, ਪੰਜਾਬ ਦੇ ਮਾਣ ,, ਵਿਚ ਬੋਲੀਆ ਗਈਆ ਕਵੀਤਾਵਾ ਜੋ ਕੇ ਪੰਜਾਬ ਦੇ ਪ੍ਰਸਿੱਧ ਕਬੱਡੀ ਖਿਡਾਰੀਆ ਦੇ ਜੀਵਨ ਤੇ ਸਨ ਬਹੂਤ ਪਿਆਰ ਸੰਗਤਾ ਨੇ ਦਿੱਤਾ ਫਿਰ ਆਪ ਜੀ ਨੇ ਨਿੰਰਤਨ ਕਵੀਸ਼ਰੀ ਦੇ ਸੈਕੜੇ ਪ੍ਰਸੰਗ ਲਿਖੇ ਜਿਨਾ ਵਿਚ ਅਵਤਾਰ ਗੁਰੂ ਗੋਬਿੰਦ ਸਿੰਘ ਜੀ , ਬਾਬਰ ਦਾ ਹਮਲਾ , ਚੋਧਰੀ ਡੱਲਾ , ਪੀਰ ਬੱਧੂ ਸ਼ਾਹ ਦੀ ਸ਼ਹਾਦਤ , ਕਵੀਸ਼ਰੀ ਕਲਾ ਵਿਚ ਪਹਿਲਾ ਵਾਰ ਸਾਰਾਗੜੀ ਦੇ ਸਹੀਦਾ ਦਾ ਜੀਵਨ ਕਾਵਿ ਰੂਪ ਵਿਚ ਲਿਖਿਆ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ , ਭਾਈ ਬਹਿਲੋ ਜੀ , ਕੰਵਰ ਨੌਨਿਹਾਲ ਦਾ ਵਿਆਹ , ਜੰਗ ਨਦੌਣ , ਭਾਈ ਗੁਰਬਚਨ ਸਿੰਘ ਮਾਣੋਚਾਹਲ , ਖਾੜਕੂ ਲਹਿਰ ਦੇ ਸਮੁੱਚੇ ਸਹੀਦਾ ਦਾ ਜੀਵਨ , ਜੰਗ ਚਮਕੌਰ , ਕਸ਼ਮੀਰ ਫਤਹਿ ,, ਆਦਿ ਪ੍ਰਸਿੱਧ ਪ੍ਰਸੰਗ ਨੇ ਆਪ ਜੀ ਨੇ ਕਵੀਸ਼ਰੀ ਕਲਾ ਵਿਚ ਨਵੇਕਲਾ ਉਪਰਾਲਾ ਕੀਤਾ ਪੰਦਰਾਂ ਭਗਤਾ ਦਾ ਜੀਵਨ ਕਾਵਿ ਰੂਪ ਵਿਚ ਲਿਖ ਕੇ ਸੰਗਤਾ ਵਿਚ ਪੇਸ਼ ਕਰਦੇ ਨੇ ਆਪ ਜੀ ਦੀਆ ਬਹੁਤ ਸਾਰੀਆ ਕਵੀਤਾਵਾ ਚਰਚਿਤ ਨੇ ਜਿੰਨਾ ਵਿਚ , ਜਾਦੀ ਛੂਕਦੀ ਕਾਰ ਜਝਰੂਆ ਦੀ , ਜੋ ਸੱਚ ਦੇ ਪਹਿਰੇਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾ ਦੀ , ਤੈਨੁੰ ਪੁੱਛਦਾ ਪੰਜਾਬ ਕੁਝ ਬੋਲ ਦਿੱਲੀਏ , ਦੁਨੀਆ ਦੇ ਨਾਲੋ ਸਾਡਾ ਵਿਰਸਾ ਅਮੀਰ ਹੈ , ਗੈਰਤ ਦੀ ਜਿੰਦਗੀ ਜਿਉਣ ਲਈ ਸਾਨੂੰ ਹੱਸ ਕੇ ਮਰਨਾ ਆਉਦਾ ਏ , ਕਵੀਸ਼ਰੀ ਕਲਾ ਦੀ ਸਾਹਿਤਕ ਕਵੀਤਾ 52 ਕਵੀਆ ਦੇ ਨਾ ਹੇਠ , ਪਾਉਟਾ ਸਾਹਿਬ ਦੱਸਵੇ ਗੁਰਾ ਨੇ ਦਿੱਤਾ ਏ ਕਵੀਸ਼ਰਾ ਨੂੰ ਮਾਣ ਜੀ , ਬਹੁਤ ਸਾਰੀਆ ਕਵੀਤਾਵਾ ਪ੍ਰਸੰਗ ਜੋ ਅਣਛੂਹੇ ਵਿਸ਼ਿਆ ਉਪੱਰ ਆਪ ਜੀ ਦੀ ਕਲਮ ਦੀ ਦੇਣ ਹੈ ਆਪ ਜੀ ਨੇ T ਰੀਜ ਤੇ ਬੈਸਟ ਰਿਕਾਉਡ ਕੰਪਨੀ ਵਿਚ ਤਕਰੀਬਨ 55 ਕਰੀਬ ਆਡੀਉ ਵੀਡਉ ਕੈਸਟਾ ਦੀ ਲੜੀ ਹੈ ਇਹ ਲੜੀ ਨਿੰਰਤਨ ਯਾਰੀ ਹੈ ਗਿਆਨੀ ਜਰਨੈਲ ਸਿੰਘ ਜੀ ਸਭਰਾਅ ਆਕਲ ਚਲਾਣੇ ਤੋ ਬਾਅਦ ਉਨਾ ਦੇ 26 ਸਾਲ ਸਾਥ ਦੇਣ ਵਾਲੇ ਸਾਥੀ ਭਾਈ ਮੇਜਰ ਸਿੰਘ ਜੀ ਭਾਈ ਭਗਵੰਤ ਸਿੰਘ ਜੀ ਨਾਲ ਸੰਗਤਾ ਵਿਚ ਵਿਚਰੇ ਬਹੁਤ ਸਾਰੀਆ ਕੈਸਟਾ ਕਵੀਸ਼ਰੀ ਪ੍ਰਸੰਗ ਇਨਾ ਸਾਥੀਆ ਦੀਆ ਆਵਾਜਾ ਵਿਚ ਰਿਕਾਡ ਕਰਵਾਏ ਆਪ ਨੇ ਕਵੀਸ਼ਰੀ ਕਾਵਿ ਰੂਪ ਵਿਚ ਤਕਰੀਬਨ 12 ਕਿਤਾਬਾ ਹੁਣ ਤੱਕ ਸੰਗਤਾ ਦੀ ਝੋਲੀ ਪਾਈਆ ਅੱਗੇ ਲੜੀ ਜਾਰੀ ਹੈ ਆਪ ਜੀ ਦਾ ਜਥਾ ਪੰਜਾਬ ਤੋ ਬਹਾਰ ਹਰਿਆਣਾ , ਯੂ ਪੀ , ਗੁਜਰਾਤ ਰਾਜਸਥਾਨ , ਕਨੇਡਾ , ਫਰਾਂਸ , ਜਰਮਨ , ਹਾਲੈਂਡ ਸੰਗਤਾ ਦੇ ਪਿਆਰ ਨੂੰ ਮਣਿਆ ਹੁਣ ਤੱਕ ਇਸ ਜਥਾ ਦਾ 120 ਸੰਸਥਾਵਾ ਵੱਲੋ ਸਨਮਾਣ ਹੋ ਚੁੱਕਾ ਹੈ ਆਪ ਜੀ ਦੇ ਜਥੇ ਨੂੰ ਦੋ ਵਾਰ ਗੋਲਡ ਮੈਡਲ ਨਾਲ ਸਨਮਾਣਿਆ ਗਿਆ ਹੈ ਫਿਰੋਜ਼ਪੁਰ ਜਿਲੇ ਦੀ ਸੰਗਤ ਦੋ ਵਾਰ ਨੇ ਸੋਨੇ ਦੀਆ ਮੁੰਦਰੀਆ ਨਾਲ ਸਨਮਣਿਆ ਹੈ ਜਿਥੇ ਆਪ ਜੀ ਇਤਿਹਾਸਕ ਪ੍ਰਸੰਗ ਸਟੇਜਾ ਤੇ ਪੇਸ਼ ਕਰਦੇ ਨੇ ਉਥੇ ਸਮਾਜਿਕ ਬੁਰਾਈਆ ਦੀ ਵੀ ਗਲ ਖੁੱਲ ਕੇ ਬਿਆਨਦੇ ਨੇ ਕਵੀਸ਼ਰੀ ਕਲਾ ਵਿਚ ਆਪ ਜੀ ਨੇ ਥੋੜੇ ਸਮੇ ਵਿਚ ਬਹੁਤਾ ਰੁਤਬਾ ਹਾਸਿਲ ਕੀਤਾ ਹੈ ਆਪ ਨਾਲ ਨਾਲ ਸਮਾਜ ਸੇਵੀ ਕਾਰਜਾ ਵਿਚ ਵੀ ਵੱਧ ਚੜ ਕੇ ਸੇਵਾਵਾ ਨਿਭਾਉਦੇ ਨੇ ਅਨੇਕਾ ਨੌਜਵਾਨ ਇਨਾ ਦੀ ਕਲਮ ਤੇ ਪ੍ਰਚਾਰ ਸ਼ੈਲੀ ਤੋ ਪ੍ਰਭਾਵਿਤ ਹੋਕੇ ਕਵੀਸ਼ਰੀ ਕਲਾ ਵਿਚ ਆਏ ਤੇ ਆ ਰਹੇ ਨੇ ਜੋ ਵੀ ਨੌਜਵਾਨ ਇਨਾ ਪਾਸ ਕਵੀਸ਼ਰੀ ਸਿੱਖਣ ਜਾਦਾ ਹੈ ਉਨਾ ਨੂੰ ਭਰਾਵਾ ਦੀ ਤਰਾ ਪਿਆਰ ਸਤਿਕਾਰ ਦੇ ਨਿਵਾਜਦੇ ਨੇ ਇਸ ਹੌਣਹਾਰ ਕਵੀਸ਼ਰ ਤੋ ਭਵਿੱਖ ਵਿਚ ਬਹੁਤ ਆਸਾ ਨੇ ਵਾਹਿਗੁਰੂ ਜੀ ਕਿਰਪਾ ਕਰਕੇ ਇਸੇ ਤਰਾ ਸੇਵਾਵਾ ਲੈਦੇ ਰਹਿਣ